ਸੀਏਟਲ ਸ਼ਹਿਰ ਅਤੇ ਕਿੰਗ ਕਾਊਂਟੀ ਟੈਕਸੀ ਉਦਯੋਗ ਨੂੰ ਮੁੜ-ਨਿਯਮਿਤ ਕਰਨ 'ਤੇ ਕੰਮ ਕਰ ਰਹੇ ਹਨ (ਸਾਰ-ਅੰਸ਼ ਏਥੇ ਦੇਖੋ)। ਸਾਡੀ ਯੂਨੀਅਨ ਵੱਲੋਂ ਵਕਾਲਤ ਕੀਤੇ ਜਾਣ ਦੇ ਨਾਲ, ਯੋਜਨਾ ਵਿੱਚ ਕੁਝ ਵਧੀਆ ਚੀਜ਼ਾਂ ਹਨ – ਜਿੰਨ੍ਹਾਂ ਵਿੱਚ ਸ਼ਾਮਲ ਹੈ ਗੱਡੀ ਦੀ ਉਮਰ ਦੀਆਂ ਸੀਮਾਵਾਂ ਨੂੰ 15 ਸਾਲਾਂ ਤੱਕ ਵਧਾਉਣਾ ਅਤੇ ਹਵਾਈ ਅੱਡੇ 'ਤੇ ਘੱਟੋ ਘੱਟ ਕਿਰਾਇਆ ਤੈਅ ਕਰਨਾ।
ਪਰ ਸੁਧਾਰਾਂ ਦੀ ਲੋੜ ਹੈ।
ਜਦ ਰੈਗੂਲੇਟਰ ਟੈਕਸੀ ਡਰਾਈਵਰਾਂ ਨੂੰ ਨਵੀਂ ਤਕਨਾਲੋਜੀ ਵੱਲ ਤਬਦੀਲ ਕਰਨ ਦਾ ਆਦੇਸ਼ ਦਿੰਦੇ ਹਨ, ਤਾਂ ਅਸੀਂ ਟੈਕਸੀ ਡਰਾਈਵਰਾਂ 'ਤੇ ਹੱਦੋਂ ਵੱਧ ਫੀਸਾਂ ਦੀ ਮਨਾਹੀ ਕਰਨ ਲਈ ਵਾਜਬ ਨਿਯਮਾਂ ਦੀ ਮੰਗ ਕਰਦੇ ਹਾਂ ਅਤੇ ਕੰਮ ਕਰਨ ਦੀ ਸਾਡੀ ਯੋਗਤਾ 'ਤੇ ਅਣਉਚਿਤ ਮਨਾਹੀਆਂ ਦੇ ਖਿਲਾਫ ਸੁਰੱਖਿਆ ਪ੍ਰਦਾਨ ਕਰਦੇ ਹਾਂ।