ਕਾਮਿਆਂ ਦਾ ਮੁਆਵਜ਼ਾ ਕੀ ਹੈ?
ਕਾਮਿਆਂ ਦੇ ਮੁਆਵਜ਼ੇ ਦਾ ਬੀਮਾ ਉਹਨਾਂ ਕਾਮਿਆਂ ਨੂੰ ਡਾਕਟਰੀ ਲਾਭ ਅਤੇ ਦਿਹਾੜੀ ਦਾ ਬਦਲ ਪ੍ਰਦਾਨ ਕਰਾਉਂਦਾ ਹੈ ਜੋ ਨੌਕਰੀ ਦੌਰਾਨ ਜਖ਼ਮੀ ਹੋ ਜਾਂਦੇ ਹਨ। ਆਮ ਤੌਰ ਤੇ ਡਰਾਇਵਰਾਂ ਲਈ, ਇਸ ਵਿੱਚ ਤੀਬਰ ਸੱਟਾਂ ਸ਼ਾਮਲ ਹੋਣਗੀਆਂ, ਜਿਵੇਂ ਕਿ ਉਹ ਜੋ ਵਾਹਨ ਦੀ ਟੱਕਰ ਵਿੱਚ ਲੱਗੀਆਂ ਹੁੰਦੀਆਂ ਹਨ। ਪਰ, ਕਾਮਿਆਂ ਦਾ ਮੁਆਵਜ਼ਾ ਲੰਬੀ ਮਿਆਦ ਦੀਆਂ ਅਵਸਥਾਵਾਂ ਨੂੰ ਵੀ ਕਵਰ ਕਰ ਸਕਦਾ ਹੈ, ਜਿਵੇਂ ਕਿ ਪਿੱਠ ਦੇ ਨਿਚਲੇ ਹਿੱਸੇ ਵਿੱਚ ਦਰਦ, ਜਦ ਇਹ ਕੰਮ ਦੇ ਕਰੱਤਵਾਂ ਦੇ ਨਿਰਵਿਘਨ ਪ੍ਰਦਰਸ਼ਨ ਦੇ ਸਿੱਟੇ ਵਜੋਂ ਹੁੰਦੇ ਹਨ।
ਮੈਨੂੰ ਕਾਮਿਆਂ ਦੇ ਮੁਆਵਜ਼ੇ ਦਾ ਹੱਕ ਕਦੋਂ ਹੈ?
ਵਾਸ਼ਿੰਗਟਨ UBER ਅਤੇ LYFT ਡਰਾਈਵਰ ਤੁਹਾਡੇ ਵੱਲੋਂ ਕਿਸੇ ਸਵਾਰੀ ਨੂੰ ਸਵੀਕਾਰ ਕਰਨ ਦੇ ਸਮੇਂ ਤੋਂ ਲੈਕੇ ਸਵਾਰੀ ਦੇ ਖਤਮ ਹੋਣ ਦੇ ਸਮੇਂ ਤੱਕ ਲੱਗੀ ਕਿਸੇ ਵੀ ਸੱਟ ਜਾਂ ਬਿਮਾਰੀ ਵਾਸਤੇ ਕਾਮਿਆਂ ਦੇ ਮੁਆਵਜ਼ੇ ਦੇ ਬੀਮੇ ਦੇ ਹੱਕਦਾਰ ਹਨ, ਜਿਸ ਵਿੱਚ ਉਹ ਮਿਆਦ ਵੀ ਸ਼ਾਮਲ ਹੈ ਜਿਸ ਦੌਰਾਨ ਤੁਸੀਂ ਯਾਤਰੀ ਨੂੰ ਲੈਕੇ ਜਾਣ ਲਈ ਗੱਡੀ ਚਲਾ ਰਹੇ ਹੋਵੋਂਗੇ।
ਮੈਂ ਕਿਸੇ ਕਾਮਿਆਂ ਦੇ ਮੁਆਵਜ਼ੇ ਦੇ ਦਾਅਵੇ ਨੂੰ ਕਿਵੇਂ ਸ਼ੁਰੂ ਕਰ ਸਕਦਾ ਹਾਂ?
ਤੁਸੀਂ ਜਾਂ ਤਾਂ ਡਾਕਟਰ ਕੋਲ ਜਾਣ ਤੋਂ ਪਹਿਲਾਂ (ਸਿਫਾਰਸ਼ ਕੀਤੀ ਜਾਂਦੀ ਹੈ), ਜਾਂ ਫਿਰ ਆਪਣੀ ਪਹਿਲੀ ਡਾਕਟਰੀ ਮੁਲਾਕਾਤ ਮੌਕੇ ਆਪਣਾ ਦਾਅਵਾ ਦਾਇਰ ਕਰ ਸਕਦੇ ਹੋ। ਡਾਕਟਰ ਕੋਲ ਜਾਣ ਤੋਂ ਪਹਿਲਾਂ ਆਪਣੇ ਦਾਅਵੇ ਨੂੰ ਸ਼ੁਰੂ ਕਰਨ ਲਈ, ਕਿਰਪਾ ਕਰਕੇ ਹੇਠਾਂ ਦਿੱਤਾ ਫਾਰਮ ਭਰੋ ਅਤੇ Drivers Union ਪ੍ਰਤੀਨਿਧੀ ਦਾਅਵੇ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਪਹੁੰਚ ਕਰੇਗਾ। ਆਪਣੀ ਸੱਟ ਦਾ ਮੁਲਾਂਕਣ ਕਰਵਾਉਂਦੇ ਸਮੇਂ ਤੁਸੀਂ ਆਪਣੇ ਪਹਿਲੇ ਡਾਕਟਰੀ ਸਲਾਹ-ਮਸ਼ਵਰੇ ਮੌਕੇ ਵੀ ਆਪਣਾ ਦਾਅਵਾ ਦਾਇਰ ਕਰ ਸਕਦੇ ਹੋ। ਕਿਸੇ ਵੀ ਤਰੀਕੇ ਨਾਲ, ਤੁਹਾਡੇ ਦਾਅਵੇ ਵਿਚਲੀ ਸੱਟ ਬਾਬਤ ਤੁਹਾਡੇ ਪਹਿਲੇ ਡਾਕਟਰ ਦੀ ਫੇਰੀ, ਜੋ ਭਵਿੱਖ ਦੀਆਂ ਡਾਕਟਰੀ ਮੁਲਾਕਾਤਾਂ ਵਾਸਤੇ ਕਾਮਿਆਂ ਦੇ ਮੁਆਵਜ਼ੇ ਦੀ ਕਵਰੇਜ ਵਾਸਤੇ ਤੁਹਾਡੀ ਯੋਗਤਾ ਦਾ ਨਿਰਣਾ ਕਰੇਗੀ, ਕਾਮਿਆਂ ਦੇ ਮੁਆਵਜ਼ੇ ਦੇ ਬੀਮੇ ਦੁਆਰਾ ਅਦਾ ਕੀਤੀ ਜਾਵੇਗੀ।
ਮੈਂ ਦਾਅਵਾ ਕਦੋਂ ਦਾਇਰ ਕਰ ਸਕਦਾ ਹਾਂ?
ਕਿਸੇ ਹਾਦਸੇ ਦੇ ਬਾਅਦ ਜਿੰਨੀ ਜਲਦੀ ਸੰਭਵ ਹੋਵੇ, ਕਾਮਿਆਂ ਦੇ ਮੁਆਵਜ਼ੇ ਦੇ ਦਾਅਵੇ ਨੂੰ ਸ਼ੁਰੂ ਕਰਨਾ ਹਮੇਸ਼ਾ ਸਭ ਤੋਂ ਵਧੀਆ ਰਹਿੰਦਾ ਹੈ। ਪਰ, ਦਾਅਵੇ ਸੱਟ ਦੇ ਵਾਪਰਨ ਦੇ ਇੱਕ ਸਾਲ ਦੇ ਅੰਦਰ, ਜਾਂ ਉਸ ਸਮੇਂ ਦੇ ਦੋ ਸਾਲਾਂ ਦੇ ਅੰਦਰ ਦਾਇਰ ਕੀਤੇ ਜਾ ਸਕਦੇ ਹਨ ਜਦ ਡਾਕਟਰ ਤੁਹਾਨੂੰ ਲਿਖਤੀ ਰੂਪ ਵਿੱਚ ਦੱਸਦਾ ਹੈ ਕਿ ਤੁਹਾਡੀ ਅਵਸਥਾ ਕੰਮ ਨਾਲ ਸਬੰਧਿਤ ਹੈ।
ਕਾਮਿਆਂ ਦੇ ਮੁਆਵਜ਼ੇ ਦੇ ਦਾਅਵੇ ਵਿੱਚ ਸਹਾਇਤਾ ਵਾਸਤੇ, ਕਿਰਪਾ ਕਰਕੇ ਨਿਮਨਲਿਖਤ ਫਾਰਮ ਨੂੰ ਭਰੋ। A Drivers Union ਪ੍ਰਤੀਨਿਧ ਜਲਦੀ ਹੀ ਤੁਹਾਡੇ ਨਾਲ ਪੈਰਵਾਈ ਕਰੇਗਾ: