ਮਿਸ਼ਰਤ ਕਮਾਈ ਕਰਨ ਵਾਲਿਆਂ ਦੀ ਬੇਰੁਜ਼ਗਾਰੀ ਮੁਆਵਜ਼ਾ (MEUC) ਇੱਕ ਮਹਾਂਮਾਰੀ ਬੇਰੁਜ਼ਗਾਰੀ ਪ੍ਰੋਗਰਾਮ ਹੈ ਜੋ 27 ਦਸੰਬਰ, 2020, ਅਤੇ 4 ਸਤੰਬਰ, 2021 ਦੇ ਵਿਚਕਾਰ ਤੁਹਾਡੇ ਵੱਲੋਂ ਦਾਅਵਾ ਕੀਤੇ ਗਏ ਹਫਤਿਆਂ ਵਾਸਤੇ ਤੁਹਾਨੂੰ ਇੱਕ ਵਾਧੂ $100/ਹਫਤਾ ਅਦਾ ਕਰ ਸਕਦਾ ਹੈ।
ਯੋਗ ਡਰਾਇਵਰ $3,600 ਤੱਕ ਵਾਧੂ ਪ੍ਰਾਪਤ ਕਰ ਸਕਦੇ ਹਨ। ਉਬੇਰ ਅਤੇ ਲਿਫਟ ਡਰਾਈਵਰ ਯੋਗ ਹੋ ਸਕਦੇ ਹਨ ਜੇ ਤੁਸੀਂ ਟੈਕਸੀ ਡਰਾਈਵਰ, ਲਿਮੋ ਡਰਾਈਵਰ, ਸ਼ਟਲ ਐਕਸਪ੍ਰੈਸ, ਜਾਂ ਸਵੈ-ਰੁਜ਼ਗਾਰ ਦੇ ਕਿਸੇ ਹੋਰ ਰੂਪ ਵਜੋਂ ਵੀ ਕੰਮ ਕੀਤਾ ਹੈ (ਉਬੇਰ ਅਤੇ ਲਿਫਟ ਸਮੇਤ ਨਹੀਂ)। ਇੱਥੇ ਹੋਰ ਜਾਣੋ।
IRC CEO ਮਾਈਕਰੋਇੰਟਰਪ੍ਰਾਈਜ਼ ਲੋਨ ਪ੍ਰੋਗਰਾਮ
ਇੰਟਰਨੈਸ਼ਨਲ ਰੈਸਕਿਊ ਕਮੇਟੀ (ਆਈਆਰਸੀ) ਉਬੇਰ ਅਤੇ ਲਿਫਟ ਡਰਾਈਵਰਾਂ ਸਮੇਤ ਛੋਟੇ ਕਾਰੋਬਾਰਾਂ ਦੇ ਮਾਲਕਾਂ ਨੂੰ ਘੱਟ ਜਾਂ ਬਿਨਾਂ ਕਿਸੇ ਵਿਆਜ ਦੇ ਕਰਜ਼ੇ ਉਪਲਬਧ ਕਰਵਾਉਂਦੀ ਹੈ।
IRC ਦਾ CEO ਮਾਈਕਰੋਇੰਟਰਪ੍ਰਾਈਜ਼ ਲੋਨ ਪ੍ਰੋਗਰਾਮ $10,000 ਤੱਕ ਦੇ ਜ਼ੀਰੋ ਵਿਆਜ਼ ਵਾਲੇ ਕਰਜ਼ੇ ਅਤੇ $10,000 ਤੋਂ $50,000 ਤੱਕ ਦੇ ਘੱਟ ਵਿਆਜ਼ ਵਾਲੇ ਕਰਜ਼ੇ ਪ੍ਰਦਾਨ ਕਰਦਾ ਹੈ। ਇਹਨਾਂ ਕਰਜ਼ਿਆਂ ਲਈ ਯੋਗ ਹੋਣ ਲਈ, ਕਰਜ਼ਦਾਰਾਂ ਨੂੰ IRC ਕੌਂਸਲਰਾਂ ਦੁਆਰਾ ਪ੍ਰਦਾਨ ਕੀਤੀ ਸਹਾਇਤਾ ਦੇ ਨਾਲ, ਇੱਕ ਕਾਰੋਬਾਰੀ ਯੋਜਨਾ ਨੂੰ ਪੂਰਾ ਕਰਨਾ ਲਾਜ਼ਮੀ ਹੈ। ਉਧਾਰ ਲੈਣ ਵਾਲਿਆਂ ਨੂੰ ਇੱਕ ਮੁਫਤ ਆਈ.ਆਰ.ਸੀ. ਮਾਈਕਰੋਇੰਟਰਪ੍ਰਾਈਜ਼ ਪ੍ਰੋਗਰਾਮ ਵਿੱਚ ਵੀ ਦਾਖਲਾ ਲੈਣਾ ਚਾਹੀਦਾ ਹੈ।
ਇਸ ਕਰਜ਼ੇ ਬਾਰੇ ਵਧੀਕ ਜਾਣਕਾਰੀ ਵਾਸਤੇ, [email protected] ਜਾਂ ਲਿਖਤੀ ਸੰਦੇਸ਼ ਨਾਲ ਸੰਪਰਕ ਕਰੋ ਜਾਂ ਫਿਰ 971.384.0302 'ਤੇ ਕਾਲ ਕਰੋ।
ਪ੍ਰਵਾਸ ਅਤੇ ਨਾਗਰਿਕਤਾ
ਜੇ ਨਾਗਰਿਕਤਾ ਵਾਸਤੇ ਅਰਜ਼ੀ ਦੇਣ ਵਾਸਤੇ ਤੁਹਾਨੂੰ ਸਹਾਇਤਾ ਦੀ ਲੋੜ ਹੈ, ਤਾਂ ਏਥੇ ਉਹਨਾਂ ਸੰਸਥਾਵਾਂ ਅਤੇ ਵਿਅਕਤੀ ਵਿਸ਼ੇਸ਼ਾਂ ਦੀ ਸੂਚੀ ਦਿੱਤੀ ਜਾ ਰਹੀ ਹੈ ਜੋ ਮਦਦ ਕਰ ਸਕਦੇ ਹਨ: https://wanewamericans.org/services-near-you/
ਜੇ ਤੁਸੀਂ ਕਿੰਗ ਕਾਊਂਟੀ ਵਿੱਚ ਰਹਿੰਦੇ ਹੋ ਅਤੇ ਤੁਹਾਨੂੰ ਪ੍ਰਵਾਸ ਫੀਸਾਂ ਦਾ ਭੁਗਤਾਨ ਕਰਨ ਵਿੱਚ ਸਹਾਇਤਾ ਦੀ ਲੋੜ ਹੈ, ਤਾਂ ਤੁਸੀਂwww.kcfeesupport.org 'ਤੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ।
ਕਿਰਾਏਦਾਰਾਂ ਦੀ ਯੂਨੀਅਨ ਕਿਰਾਏਦਾਰਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਸਿੱਖਿਅਤ ਕਰਨ ਅਤੇ ਉਹਨਾਂ ਅਧਿਕਾਰਾਂ ਵਾਸਤੇ ਲੜਨ ਵਿੱਚ ਮਦਦ ਕਰਦੀ ਹੈ ਜਦ ਮਕਾਨ ਮਾਲਕ ਉਹਨਾਂ ਦੀ ਉਲੰਘਣਾ ਕਰਦੇ ਹਨ। ਇਸ ਵਿੱਚ ਖਾਲੀ ਕਰਨ ਦੇ ਨੋਟਿਸਾਂ, ਬਸੇਰੇ ਵਿੱਚ ਭੇਦਭਾਵ, ਘਟੀਆ ਬਸੇਰਾ, ਅਤੇ ਇੱਕ ਕਿਰਾਏਦਾਰ ਵਜੋਂ ਤੁਹਾਡੇ ਅਧਿਕਾਰਾਂ ਦੀਆਂ ਹੋਰ ਉਲੰਘਣਾਵਾਂ ਵਿੱਚ ਮਦਦ ਸ਼ਾਮਲ ਹੈ। ਤੁਸੀਂ ਕਿਰਾਏਦਾਰਾਂ ਦੀ ਯੂਨੀਅਨ ਦੀ ਅਧਿਕਾਰਾਂ ਸਬੰਧੀ ਹੌਟਲਾਈਨ ਨਾਲ 206.723.0500 'ਤੇ ਸੰਪਰਕ ਕਰ ਸਕਦੇ ਹੋ। ਵਧੇਰੇ ਜਾਣਕਾਰੀ ਵਾਸਤੇ, ਜਾਂ ਯੂਨੀਅਨ ਦੇ ਮੈਂਬਰ ਬਣਨ ਲਈ, www.tenantsunion.org ਦੇਖੋ।
1 ਪ੍ਰਤੀਕਿਰਿਆ ਦਿਖਾਈ ਜਾ ਰਹੀ ਹੈ
ਇਸ ਨਾਲ ਸਾਈਨ ਇਨ ਕਰੋ